ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਡੇ ਕੋਲ ਬਹੁਤ ਸਾਰੇ ਪ੍ਰਤਿਭਾਸ਼ਾਲੀ ਲੋਕ ਹਨ, ਬੇਸ਼ੱਕ, ਸਾਰੇ ਮੇਰੇ ਸਮੂਹ ਵਿੱਚ ਨਹੀਂ, ਪਰ ਮੇਰਾ ਮਤਲਬ ਹੈ ਉਸ ਸੰਸਾਰ ਵਿੱਚ ਜੋ ਸਾਡੇ ਕੋਲ ਹੈ। ਸੋ ਤੁਹਾਡੇ ਵਿੱਚੋਂ ਕੋਈ ਵੀ ਇਹ ਨਾ ਸੋਚੋ ਕਿ ਤੁਸੀਂ ਕੁਝ ਹੋ। ਇਹ ਸਿਰਫ਼ ਤੁਹਾਡਾ ਹੰਕਾਰ ਹੈ ਜੋ ਤੁਹਾਨੂੰ ਇਸ ਤਰਾਂ ਸੋਚਣ ਲਈ ਮਜਬੂਰ ਕਰਦਾ ਹੈ। ਇਹ ਸਿਰਫ਼ ਮਾਇਆ ਹੈ ਜੋ ਤੁਹਾਨੂੰ ਇਹਦੇ ਵਿਚ ਭਰਮਾਉਂਦੀ ਹੈ - ਜਦੋਂ ਤੁਸੀਂ ਕੁਝ ਨਹੀਂ ਜਾਣਦੇ, ਤਾਂ ਤੁਸੀਂ ਕਿਸੇ ਲਈ ਬਹੁਤ ਕੁਝ ਨਹੀਂ ਕਰ ਸਕਦੇ। ਅਤੇ ਤੁਸੀਂ ਇਹਨਾਂ ਅਖੌਤੀ ਅਨੁਯਾਈਆਂ ਨੂੰ ਤੁਹਾਨੂੰ ਉਤਸ਼ਾਹਿਤ ਕਰਨ ਅਤੇ ਨੁਕਸਾਨ ਪਹੁੰਚਾਉਣ ਦਿੰਦੇ ਹੋ ਕਿਉਂਕਿ ਉਹ ਤੁਹਾਡੇ ਹੰਕਾਰ ਨੂੰ ਹਵਾ ਦਿੰਦੇ ਰਹਿੰਦੇ ਹਨ ਅਤੇ ਫਿਰ ਤੁਸੀਂ ਗਲਤ ਕਰਦੇ ਹੋ। ਤੁਸੀਂ ਹੰਕਾਰੀ ਬਣ ਗਏ ਅਤੇ ਗਲਤ ਰਾਹ ਪੈ ਗਏ ਅਤੇ ਸਾਰਿਆਂ ਨੂੰ ਗਲਤ ਰਾਹ ਪਾ ਦਿੱਤਾ।ਕੁਝ ਤਾਂ ਆਪਣੇ ਆਪ ਨੂੰ ਕਹਿੰਦੇ ਹਨ ਕੁਝ ਚੀਜ਼ ਜਿਵੇਂ ਇੱਕ "ਚੂਆ" ਵਾਂਗ, ਕੁ ਮਿਨ ਲਾ ਚੂਆ। ਇੱਕ "ਚਮਕਦਾਰ ਸੰਸਾਰ ਦੇ ਮਾਲਕ" ਵਾਂਗ ਵੀ। ਤੁਹਾਨੂੰ ਅਜਿਹੀ ਚੀਜ਼ ਕਿੱਥੋਂ ਮਿਲਦੀ ਹੈ? ਤੁਸੀਂ ਇਸ ਕਿਸਮ ਦੇ "ਸਾਂਗ ਥੇ ਚੁ (ਸਿਰਜਨਹਾਰ)" ਨੂੰ ਕਿਵੇਂ ਪ੍ਰਾਪਤ ਕਰਦੇ ਹੋ, ਜੋ ਵੀ? ਅਤੇ ਫਿਰ "ਸਵਰਗੀ ਪ੍ਰਮਾਤਮਾ ਦਾ ਰਾਜਕੁਮਾਰ" ਵੀ? ਇੱਕ ਹੋਰ ਵਿਆਕਤੀ ਨੇ ਕਿਹਾ ਕਿ ਉਹ ਪ੍ਰਮਾਤਮਾ ਦਾ ਆਖਰੀ ਪੁੱਤਰ ਹੈ, ਜੇਡ ਸਮਰਾਟ ਦਾ ਆਖਰੀ ਪੁੱਤਰ ਹੈ, ਜਾਂ ਜੋ ਵੀ। ਕਿਹੋ ਜਿਹੀ ਇਕ ਗੱਲ ਹੈ, ਬੇਚਾਰੇ ਕਮਜ਼ੋਰਾਂ ਨੂੰ ਧੋਖਾ ਦੇਣ ਲਈ! ਪਰ ਮੈਂ ਸਾਰੇ ਸਵਰਗਾਂ ਵਿੱਚ ਦੇਖਿਆ, ਕਿਤੇ ਵੀ ਕੋਈ ਆਖਰੀ ਰਾਜਕੁਮਾਰ ਨਹੀਂ ਦੇਖਿਆ! ਮੈਂ ਸਾਰੇ ਸਵਰਗੀ ਰਾਜਿਆਂ ਨੂੰ ਪੁੱਛਿਆ, ਉਹ ਅਜਿਹੀ ਹਸਤੀ ਨੂੰ ਨਹੀਂ ਜਾਣਦੇ। ਹੋ ਸਕਦਾ ਹੈ ਕਿ ਪ੍ਰਮਾਤਮਾ ਨੂੰ ਪਤਾ ਨਾ ਹੋਵੇ ਕਿ ਉਸਦਾ ਇੱਕ ਆਖਰੀ ਪੁੱਤਰ ਵੀ ਹੈ?!! ਜਾਂ ਹੋ ਸਕਦਾ ਹੈ ਕਿ ਇਸ ਵਿਆਕਤੀ ਦਾ ਕੋਈ ਅਸਲੀ ਪਿਤਾ ਨਾ ਹੋਵੇ, ਜਾਂ ਉਹ ਨਹੀਂ ਜਾਣਦਾ ਕਿ ਉਸਦਾ ਪਿਤਾ ਕੌਣ ਹੈ। ਸੰਭਵ ਹੈ।ਹੇ ਪਿਆਰੇ ਸਰਬਸ਼ਕਤੀਮਾਨ ਪ੍ਰਮਾਤਮਾ ਜੀਓ। ਅੱਜਕੱਲ੍ਹ, ਹਰ ਜਗ੍ਹਾ ਬਹੁਤ ਸਾਰੀਆਂ ਨਕਲੀ ਚੀਜ਼ਾਂ ਹਨ, ਪਹਿਲਾਂ ਹੀ ਔਨਲਾਈਨ ਵਿਕ ਰਹੀਆਂ ਹਨ, ਅਤੇ ਸੁਪਰਮਾਰਕੀਟ ਵਿੱਚ, ਜਿੱਥੇ ਵੀ ਤੁਸੀਂ ਲੱਭ ਸਕਦੇ ਹੋ, ਕਿਸੇ ਵੀ ਦੇਸ਼ ਵਿੱਚ। ਪਰ ਅਜਿਹੇ ਬੇਕਾਰ ਵਿਅਕਤੀ ਵੀ ਹਨ ਜੋ ਇੰਟਰਨੈੱਟ ਅਤੇ ਜ਼ਮੀਨ 'ਤੇ ਬੁੱਧ ਅਤੇ ਪ੍ਰਮਾਤਮਾ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ! ਸ਼ਾਇਦ ਉਹ ਇਕ ਨੌਕਰੀ ਨਹੀਂ ਕਰਨਾ ਚਾਹੁੰਦੇ, ਇਹ ਬੰਦੇ! ਇਹ ਬਹੁਤ ਜ਼ਿਆਦਾ ਸਖਤ ਮਿਹਨਤ ਹੈ, ਹੈ ਨਾ? ਸਿਰਫ਼ ਪਵਿੱਤਰ ਖੇਡਣਾ, ਅਤੇ ਦੂਜਿਆਂ ਤੋਂ ਕੰਮ ਲੈਣਾ ਅਤੇ ਉਨ੍ਹਾਂ ਨੂੰ ਮੁਫਤ ਵਿੱਚ ਖੁਆਉਣਾ ਸੌਖਾ ਹੈ! ਉਹ ਇਹੀ ਸੋਚਦੇ ਹਨ। ਕਿਉਂਕਿ ਮੈਂ ਉਹਨਾਂ ਨੂੰ ਇੰਟਰਨੈੱਟ 'ਤੇ ਹਰ ਜਗ੍ਹਾ ਦੇਖਿਆ ਹੈ ਕਿਉਂਕਿ ਮੈਂ ਇਸਦੇ ਨਾਲ ਕੰਮ ਕਰਦੀ ਹਾਂ। ਹਾਲ ਹੀ ਦੇ ਸਾਲਾਂ ਵਿੱਚ, ਇਹ ਪਹਿਲੀ ਵਾਰ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ ਇੰਟਰਨੈੱਟ 'ਤੇ ਵੀ ਅਜਿਹੀਆਂ ਚੀਜ਼ਾਂ ਹਨ। ਮੈਂ ਸਾਰੇ ਪਾਸੇ ਦੇਖਿਆ, ਹਰ ਜਗ੍ਹਾ - ਸਾਰੇ ਬਹੁਤ ਹੀ ਨੀਵੇਂ ਪੱਧਰ ਦੇ ਜਾਂ ਐਸਟਰਲ (ਸੂਖਮ) ਪੱਧਰ ਦੇ, ਜਾਂ ਜੋਸ਼ੀਲੇ ਭੂਤ, ਜੋਸ਼ੀਲੇ ਭੂਤ ਪੱਧਰ ਦੇ। ਅਤੇ, ਹੇ ਮੇਰੇ ਪ੍ਰਮਾਤਮਾ, ਹਰ ਜਗ੍ਹਾ, ਉਹ ਇੰਟਰਨੈੱਟ 'ਤੇ ਛਾਲ ਮਾਰਦੇ ਹਨ, ਜਗ੍ਹਾ ਘੇਰਦੇ ਹਨ। ਬਸ ਕੁਝ ਵੀ ਕਹਿੰਦੇ। ਅਤੇ ਪੁੱਛਦੇੁ ਹਨ, ਇਹ ਕੀ ਹੈ? ਅਤੇ ਤੁਹਾਨੂੰ ਸਬਸਕ੍ਰਾਇਬ ਕਰਨ ਲਈ ਕਹਿੰਦੇ।ਹੇ ਪਿਆਰੇ ਪ੍ਰਮਾਤਮਾ, ਬਸ ਘਰ ਨੂੰ ਜਾਓ, ਮੈਨ। ਇੱਕ ਇਮਾਨਦਾਰ ਨੌਕਰੀ ਲੱਭੋ। ਇਹ ਸਾਰੇ ਖਾਲੀ ਨਾਮ, ਪ੍ਰਸਿੱਧੀ ਅਤੇ ਪੈਸਾ ਲੈਣ ਦੀ ਬਜਾਏ ਅਤੇ ਫਿਰ ਇਸ ਨਾਲ ਨਰਕ ਵਿੱਚ ਜਾਣਾ ਪਵੇਗਾ। ਅਤੇ ਬਹੁਤ ਸਾਰੇ ਲੋਕਾਂ ਨੂੰ ਲੈ ਕੇ ਜਾਣਾ, ਉਨ੍ਹਾਂ ਨੂੰ ਗੁੰਮਰਾਹ ਕਰਨਾ, ਜੋ ਤੁਹਾਡੇ ਨਾਲ ਨਰਕ ਵਿੱਚ ਵੀ ਜਾਣਗੇ। ਇਹ ਪਾਪ ਤੁਸੀਂ ਕਦੇ ਨਹੀਂ ਧੋ ਸਕਦੇ। ਮੈਂ ਤੁਹਾਨੂੰ ਕਹਿ ਰਹੀ ਹਾਂ ਕਿਉਂਕਿ ਇਹ ਇੱਕ ਬੁਰਾ ਪਾਪ ਹੈ, ਸਾਰੇ ਬੁੱਧਾਂ ਨੂੰ ਨਾਰਾਜ਼ ਕਰਨਾ, ਪ੍ਰਮਾਤਮਾ ਨੂੰ ਨਾਰਾਜ਼ ਕਰਨਾ, ਝੂਠ ਬੋਲਣਾ, ਉਨ੍ਹਾਂ ਦੇ ਨਾਮ, ਉਨ੍ਹਾਂ ਦੀ ਸਥਿਤੀ, ਉਨ੍ਹਾਂ ਦੀ ਸ਼ਕਤੀ ਦੀ ਦੁਰਵਰਤੋਂ ਕਰਨਾ, ਅਤੇ ਦੂਜੇ ਲੋਕਾਂ, ਕਮਜ਼ੋਰ ਲੋਕਾਂ ਨੂੰ ਧੋਖਾ ਦੇਣਾ, ਜੋ ਬਹੁਤਾ ਜ਼ਿਆਦਾ ਨਹੀਂ ਜਾਣਦੇ। ਹੇ ਪ੍ਰਮਾਤਮਾ, ਤੁਹਾਨੂੰ ਸੱਚਮੁੱਚ ਨਹੀਂ ਪਤਾ ਕਿ ਨਰਕ ਮੌਜ਼ੂਦ ਹੈ। ਮੈਂ ਤੁਹਾਨੂੰ ਦੱਸ ਰਹੀ ਹਾਂ, ਤੁਹਾਡੇ ਵਰਗੇ ਲੋਕਾਂ ਲਈ ਨਰਕ ਸੱਚਮੁੱਚ ਮੌਜੂਦ ਹੈ। ਜੇ ਤੁਸੀਂ ਸੱਚਮੁੱਚ ਇਨਸਾਨ ਹੋ - ਤਾਂ ਤੁਸੀਂ ਜ਼ਰੂਰ ਨਰਕ ਤੋਂ ਹੋਵੋਂਗੇ ਜਾਂ ਮਾਇਆ ਲਈ ਕੰਮ ਕਰ ਰਹੇ ਹੋ, ਭਰਮ ਰਾਜੇ ਲਈ। ਨਹੀਂ ਤਾਂ, ਤੁਸੀਂ ਇਹ ਕਰਨਾ, ਇਹ ਕਹਿਣ ਦੀ ਹਿੰਮਤ ਨਹੀਂ ਕਰੋਗੇ, ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਨਰਕ ਮੌਜੂਦ ਹੈ ਅਤੇ ਤੁਸੀਂ ਹਮੇਸ਼ਾ ਲਈ ਉੱਥੇ ਰਹੋਗੇ।"ਪ੍ਰਮਾਤਮਾ ਦਾ ਪੁੱਤਰ, ਜੇਡ ਸਮਰਾਟ ਦਾ ਆਖਰੀ ਬੱਚਾ," ਜਾਂ ਜੋ ਵੀ। ਤੁਹਾਨੂੰ ਇਹ ਕਿੱਥੋਂ ਮਿਲਿਆ? ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਇਨ੍ਹਾਂ ਸਾਰੇ ਖਿਤਾਬਾਂ ਦੇ ਯੋਗ ਹੋ? ਅਤੇ ਹੋਰ, ਫਾਟ ਡੀ ਲੈਕ ਨੁਆ (ਮੇਤ੍ਰਿਆ ਬੁੱਧ ਵੀ), ਮੇਤ੍ਰਿਆ ਬੁੱਧ - ਉਸ ਨਾਮ ਦੇ ਯੋਗ ਹੋਣ ਲਈ ਤੁਹਾਡੇ ਕੋਲ ਕੀ ਹੈ? ਤੁਹਾਡੀ ਹਿੰਮਤ ਕਿਵੇਂ ਹੋਈ? ਤੁਹਾਡੀ ਹਿੰਮਤ ਕਿਵੇਂ ਹੋਈ ਅਤੇ ਬੁੱਧ ਨੂੰ ਇਸ ਤਰਾਂ ਨਾਰਾਜ਼ ਕਰਨ ਦੀ ਹਿੰਮਤ ਕਿਵੇਂ ਹੋਈ? ਓਹ, ਤੁਸੀਂ ਸੱਚਮੁੱਚ ਨਹੀਂ ਜਾਣਦੇ ਕਿ ਨਰਕ ਕੀ ਹੈ। ਇੱਕ ਦਿਨ ਤੁਹਾਨੂੰ ਪਤਾ ਲੱਗ ਜਾਵੇਗਾ। ਜੇ ਮੈਂ ਸਾਰੇ ਬ੍ਰਹਿਮੰਡੀ (ਯੂਨੀਵਰਸਲ) ਦਫਤਰਾਂ ਵਿੱਚ ਦਖਲ ਦੇ ਕੇ ਤੁਹਾਡੀ ਸਰੀਰਕ ਜ਼ਿੰਦਗੀ ਨਾ ਬਚਾਈ ਹੁੰਦੀ, ਤਾਂ ਤੁਸੀਂ ਪਹਿਲਾਂ ਹੀ ਮਰ ਚੁੱਕੇ ਹੁੰਦੇ। ਹਾਂਜੀ, ਤੁਹਾਨੂੰ ਪਛਤਾਵਾ ਕਰਨ ਅਤੇ ਸੁਧਾਰ ਕਰਨ ਲਈ ਹੋਰ ਸਮਾਂ ਦੇਣ ਲਈ ਮੈਂ ਤੁਹਾਡੀ ਜਾਨ ਬਚਾਈ, ਪਰ ਤੁਸੀਂ ਸਗੋਂ ਉਸ ਕੀਮਤੀ ਸਮੇਂ ਨੂੰ ਨਿੰਦਿਆ ਕਰਨ, ਝੂਠੀਆਂ ਕਹਾਣੀਆਂ ਘੜਨ ਲਈ ਵਰਤਦੇ ਹੋ!ਅਤੇ ਮੈਂ ਤੁਹਾਨੂੰ ਨਰਕ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰ ਸਕਦੀ ਸੀ, ਇਹ ਵੀ ਗਾਰੰਟੀਸ਼ੁਦਾ ਹੈ। ਪਰ ਤੁਸੀਂ ਇਸ ਤੋਂ ਇਨਕਾਰ ਕਰ ਦਿੱਤਾ। ਤੁਸੀਂ ਕਿਹਾ ਸੀ ਕਿ ਤੁਸੀਂ ਮੇਰੇ ਪੈਰੋਕਾਰ ਨਹੀਂ ਹੋ। ਫਿਰ ਆਪਣੇ ਝੂਠ ਅਤੇ ਆਪਣੀ ਸ਼ਰਮਿੰਦਗੀ ਨੂੰ ਛੁਪਾਉਣ ਲਈ ਮੈਨੂੰ ਵੀ ਬਦਨਾਮ ਕਰਦੇ! ਤੁਸੀਂ ਕਿਹਾ ਸੀ ਕਿ ਤੁਸੀਂ ਸਿਰਫ ਮੇਰੇ ਬਾਰੇ ਪਤਾ ਕਰਨ ਲਈ ਮੇਰੇ ਕੋਲ ਗਏ ਸੀ; ਤੁਸੀਂ ਸਿਰਫ਼ ਮੇਰੀ ਜਾਂਚ ਕਰਨੀ ਚਾਹੁੰਦੇ ਸੀ? ਪਰ ਮੇਰੀਆਂ ਸਿੱਖਿਆਵਾਂ ਅਤੇ ਮੇਰੀ ਸ਼ੈਲੀ ਨੂੰ ਲੈ ਲਿਆ ਅਤੇ ਉਨਾਂ ਨੂੰ ਬਾਹਰ ਲਿਆਂਦਾ ਆਪਣੇ ਲਈ ਪ੍ਰਸਿੱਧੀ ਅਤੇ ਮੁਨਾਫ਼ਾ ਕਮਾਉਣ ਲਈ ਬਿਨਾਂ ਕਿਸੇ ਅੰਦਰੂਨੀ ਸ਼ਕਤੀ ਦੇ ਜੋ ਕਿਸੇ ਨੂੰ ਉੱਪਰ ਚੁੱਕ ਸਕੇ, ਘਟੋ ਘੱਟ ਉਹਨਾਂ ਨੂੰ ਆਜ਼ਾਦ ਕਰਵਾਉਣ ਲਈ। ਕੀ ਇਹ ਜਾਇਜ਼ ਹੈ? ਇਹ ਡਕੈਤੀ ਹੈ, ਸਾਰੇ ਸਵਰਗ ਇਹ ਜਾਣਦੇ ਹਨ! ਤਾਂ ਤੁਸੀਂ ਨਰਕ ਤੋਂ ਕਿਵੇਂ ਬਚ ਸਕਦੇ ਹੋ? ਤੁਹਾਡੇ ਇਨਕਾਰ ਕਰਕੇ, ਮੈਂ ਤੁਹਾਨੂੰ ਉਸ ਨਿਰੰਤਰ ਨਰਕ ਤੋਂ ਬਚਣ ਵਿੱਚ ਮਦਦ ਨਹੀਂ ਕਰ ਸਕੀ। ਤੁਸੀਂ ਇਸਨੂੰ ਦੇਖੋਗੇ।ਉਦਾਹਰਣ ਵਜੋਂ, ਜੇ ਤੁਸੀਂ ਐਲਾਨ ਕਰਦੇ ਹੋ ਕਿ ਤੁਸੀਂ ਮੇਤ੍ਰਿਆ ਬੁੱਧ ਹੋ, ਤਾਂ ਤੁਸੀਂ ਹੁਣ ਤੱਕ ਇਹ ਜਾਣ ਲੈਣਾ ਸੀ। ਤਾਂ ਤੁਹਾਨੂੰ ਪਤਾ ਨਹੀਂ ਸੀ? ਬੇਸ਼ੱਕ, ਤੁਸੀਂ ਨਕਲੀ ਹੋ। ਅਤੇ ਤੁਹਾਨੂੰ ਪਤਾ ਹੋਵੇਗਾ ਕਿ ਨਰਕ ਕੀ ਹੈ ਅਤੇ ਕਿਸ ਤਰ੍ਹਾਂ ਦਾ ਪਾਪ ਤੁਹਾਨੂੰ ਨਰਕ ਵਿੱਚ ਲੈ ਜਾਵੇਗਾ। ਪਰ ਤੁਸੀਂ ਕੁਝ ਨਹੀਂ ਜਾਣਦੇ। ਇਸੇ ਲਈ ਤੁਸੀਂ ਇਹ ਸਭ ਨਕਲੀ ਕੰਮ ਕਰਨ ਦੀ ਹਿੰਮਤ ਕਰਦੇ ਹੋ, ਸਿਰਫ਼ ਪ੍ਰਸਿੱਧੀ ਅਤੇ ਕਿਸਮਤ ਹਾਸਲ ਕਰਨ ਲਈ। ਤਾਂ ਇਸਦਾ ਮਤਲਬ ਹੈ ਕਿ ਤੁਸੀਂ ਇੱਕ ਇਕ ਬੁੱਧ ਨਹੀਂ ਹੋ। ਇੱਕ ਬੁੱਧ ਇਸ ਤਰਾਂ ਦਾ ਕੰਮ ਨਹੀਂ ਕਰਦਾ, ਯਾਰ। ਤੁਸੀਂ ਜੋ ਵੀ ਕਰਦੇ ਹੋ, ਇਹ ਬਸ… ਅਤੇ ਤੁਹਾਨੂੰ ਔਲੈਕਸੀਜ਼ (ਵੀਐਤਨਾਮੀਜ਼) ਚੰਗੀ ਤਰ੍ਹਾਂ ਲਿਖਣੀ ਵੀ ਨਹੀਂ ਆਉਂਦੀ।ਤੁਸੀਂ ਕਹਿੰਦੇ ਰਹਿੰਦੇ ਹੋ ਕਿ ਤੁਸੀਂ ਮੇਤ੍ਰਿਆ ਬੁੱਧ ਹੋ ਅਤੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਤਾਓਵਾਦ ਵਿੱਚ ਲੁਕੇ ਹੋਏ ਹੋ। ਤੁਸੀਂ ਕਿਉਂ ਲੁਕੋਗੇ? ਤੁਸੀਂ ਕੀ ਕੀਤਾ ਸੀ? ਜੇਕਰ ਤੁਸੀਂ ਕੁਝ ਗਲਤ ਨਹੀਂ ਕੀਤਾ ਸੀ, ਤੁਹਾਨੂੰ ਲੁਕਣ ਦੀ ਕਿਉਂ ਲੋੜ ਹੈ? ਅਤੇ ਤੁਹਾਡੇ ਕੋਲ ਸਿਰਫ਼ ਇਕ ਮੁੱਠੀ ਭਰ ਅਨੁਯਾਈ ਹਨ। ਤੁਹਾਨੂੰ ਕੌਣ ਨੁਕਸਾਨ ਪਹੁੰਚਾਏਗਾ? ਤੁਹਾਡੇ ਵਰਗੇ ਇੱਕ ਛੋਟੇ ਜਿਹੇ ਆਲੂ ਦੀ ਇਥੋਂ ਤਕ ਕੌਣ ਪਰਵਾਹ ਕਰੇਗਾ ਜੋ ਤੁਹਾਨੂੰ ਨੁਕਸਾਨ ਵੀ ਪਹੁੰਚਾਏਗਾ, ਕਾਹਦੇ ਲਈ? ਤਾਂ ਇਸਦਾ ਮਤਲਬ ਹੈ ਕਿ ਤੁਸੀਂ ਇੱਕ ਬੁੱਧ ਨਹੀਂ ਹੋ, ਕਿਉਂਕਿ ਜੇ ਤੁਸੀਂ ਹੋ, ਤਾਂ ਤੁਹਾਨੂੰ ਪਤਾ ਹੋਵੇਗਾ। ਤੁਹਾਨੂੰ ਪਤਾ ਹੋਵੇਗਾ ਕਿ ਨਰਕ ਕੀ ਹੈ, ਅਤੇ ਤੁਹਾਨੂੰ ਪਤਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਪਾਪ ਤੁਹਾਨੂੰ ਨਰਕ ਵਿੱਚ ਲੈ ਜਾਵੇਗਾ। ਸੋ ਤੁਹਾਨੂੰ ਸਭ ਕੁਝ ਉਲਟ ਕਰਨਾ ਚਾਹੀਦਾ ਹੈ। ਤੁਹਾਨੂੰ ਲਿਖਣਾ ਵੀ ਨਹੀਂ ਆਉਂਦਾ। ਤੁਸੀਂ ਬਸ ਮੇਰੀ ਲਿਖਤ ਦੀ ਨਕਲ ਕਰਦੇ ਹੋ ਜਾਂ ਕਿਸੇ ਹੋਰ ਦੀ ਲਿਖਤ ਦੀ ਨਕਲ ਕਰਦੇ ਹੋ ਅਤੇ ਉਸ ਉੱਤੇ ਆਪਣਾ ਨਾਮ ਲਿਖਦੇ ਹੋ। ਬੇਸ਼ਰਮ। ਇਕ ਬੁੱਧ ਅਜਿਹੇ ਕੰਮ ਨਹੀਂ ਕਰਦਾ। ਇਹ ਬਹੁਤ ਸਪੱਸ਼ਟ ਹੈ। ਮੈਨੂੰ ਨਹੀਂ ਪਤਾ ਕਿ ਅੰਨ੍ਹੇ ਲੋਕ ਕੌਣ ਹਨ ਜੋ ਤੁਹਾਡੇ ਪਿੱਛੇ ਲੱਗਦੇ ਹਨ। ਮੈਨੂੰ ਲੱਗਦਾ ਹੈ ਕਿ ਉਹ ਤੁਹਾਨੂੰ ਪਹਿਲਾਂ ਹੀ ਛੱਡ ਗਏ ਹਨ। ਜੇਕਰ ਉਨ੍ਹਾਂ ਨੇ ਨਹੀਂ ਕੀਤਾ, ਤਾਂ ਇਸਦਾ ਮਤਲਬ ਹੈ ਕਿ ਉਹ ਮਾਇਆ ਦੇ ਉਸੇ ਪਾਸੇ ਹਨ। ਸਵਰਗ ਨੇ ਮੈਨੂੰ ਇਹ ਦੱਸਿਆ - ਤੁਹਾਡੇ ਵਿਆਕਤੀਆਂ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਉਹ ਜਿਹੜੇ ਤੁਹਾਡੇ ਜਾਂ ਟ੍ਰਾਨ ਤਾਮ, ਰੂਮਾ ਦੇ ਪਿੱਛੇ ਚੱਲਦੇ ਹਨ, ਉਹ ਸਾਰੇ ਪਹਿਲਾਂ ਹੀ ਮਾਇਆ ਵਿੱਚ ਵਿਸ਼ਵਾਸ ਕਰ ਰਹੇ ਹਨ।ਤੁਸੀਂ, ਅਖੌਤੀ, "ਸਿਰਜਣਹਾਰ," ਜਾਂ ਸਾਂਗ ਥੈਂ ਚੂ, ਕੋਂਗ ਬੁੱਧ, ਅਤੇ "ਸਵਰਗ ਦਾ ਆਖਰੀ ਰਾਜਕੁਮਾਰ," ਅਤੇ ਅਖੌਤੀ "ਲੁਕਿਆ ਹੋਇਆ ਮੇਤ੍ਰਿਆ" ਅਤੇ ਉਹ ਸਭ, ਆਦਿ। ਓਹ, ਹੋਰ ਵੀ ਬਹੁਤ ਸਾਰੇ ਹਨ, ਮੇਰੇ ਕੋਲ ਇਸ ਸਭ ਲਈ ਸਮਾਂ ਨਹੀਂ ਹੈ। ਅਸੀਂ ਸਿਰਫ ਤੁਹਾਡੇ ਸਾਰਿਆਂ ਦੇ ਨਾਵਾਂ ਲਈ, ਇੱਕੋ ਜਿਹੀ ਸ਼੍ਰੇਣੀ ਲਈ, ਬਹੁਤ ਸਾਰੀਆਂ ਕਿਤਾਬਾਂ ਲਿਖ ਸਕਦੇ ਹਾਂ। ਤੁਸੀਂ ਕੁਝ ਵੀ ਨਹੀਂ ਜਾਣਦੇ, ਕੋਈ ਵੀ ਸ਼ਕਤੀ ਨਹੀਂ ਹੈ; ਬਸ ਬਾਹਰ ਆ ਕੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹੋ। ਔ ਲੈਕ (ਵੀਐਤਨਾਮ) ਵਿੱਚ, ਅਸੀਂ ਕਹਿੰਦੇ ਹਾਂ, "ਇੱਕ ਖਾਲੀ ਘੜਾ ਸਭ ਤੋਂ ਉੱਚੀ ਰੌਲਾ ਪਾਉਂਦਾ ਹੈ।" ਅੰਦਰ ਕੁਝ ਵੀ ਨਹੀਂ ਹੈ। ਉਹ ਬਹੁਤ ਗੱਲਾਂ ਕਰਦੇ ਹਨ, ਸਵਰਗ ਅਤੇ ਧਰਤੀ ਦੇ ਡਰ ਤੋਂ ਬਿਨਾਂ ਦੂਜਿਆਂ ਨੂੰ ਧੋਖਾ ਦਿੰਦੇ ਹਨ। ਤੁਸੀਂ ਸਵਰਗ ਅਤੇ ਧਰਤੀ ਤੋਂ ਡਰੇ ਬਿਨਾਂ ਦੂਜੇ ਕਮਜ਼ੋਰ ਜੀਵਾਂ ਨੂੰ ਧੋਖਾ ਦੇ ਰਹੇ ਹੋ। ਤੁਸੀਂ ਦੇਖੋਗੇ। ਅਸੀਂ ਸਾਰੇ ਉੱਥੇ ਪਹੁੰਚ ਰਹੇ ਹਾਂ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ।ਤਾਂ, ਤੁਸੀਂ ਸਾਰੇ, ਇਹ ਜਿਨ੍ਹਾਂ ਦੇ ਨਾਮ ਮੈਂ ਦੱਸੇ ਹਨ, ਉਹ ਸਿਰਫ਼ ਕੁਝ ਉਦਾਹਰਣਾਂ ਹਨ। ਮੇਰੇ ਤੇ ਵਿਸ਼ਵਾਸ ਕਰੋ, ਹੋਰ ਵੀ ਬਹੁਤ ਸਾਰੇ ਹਨ। ਤੁਸੀਂ ਸ਼ਾਇਦ ਇਹ ਆਪ ਜਾਣਦੇ ਹੋ, ਸੋ ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਮੈਨੂੰ ਸਿਰਫ਼ ਦੂਜੇ ਮਾਸੂਮ ਲੋਕਾਂ ਦੀ ਚਿੰਤਾ ਹੈ, ਸ਼ਾਇਦ ਰਿਸ਼ਤੇਦਾਰਾਂ ਜਾਂ ਦੋਸਤੀ ਨਾਲ ਜੁੜੇ ਹੋਏ, ਅਤੇ ਫਿਰ ਉਨ੍ਹਾਂ ਦੇ ਪਿੱਛੇ ਲੱਗ ਕੇ ਇਸ ਕਿਸਮ ਦੇ ਲੋਕਾਂ, ਹਸਤੀਆਂ ਦਾ ਪਾਲਣ ਕਰਦੇ, ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ। ਅਤੇ ਉਹਨਾਂ ਨੂੰ ਤੁਹਾਡੇ ਕਾਰਨ ਇਕ ਹੇਠਲੇ ਸਥਾਨ ਜਾਂ ਨਰਕ ਵਿੱਚ ਜਾਣਾ ਪਵੇਗਾ। ਤੁਹਾਨੂੰ ਇਸ ਬਾਰੇ ਸੋਚਣਾ ਪਵੇਗਾ। ਤੁਸੀਂ ਸਿਰਫ਼ ਆਪਣੇ ਆਪ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦੇ, ਸਗੋਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹੋ। ਇਸੇ ਕਰਕੇ ਤੁਹਾਡਾ ਕਰਮ ਬਹੁਤ ਭਾਰੀ ਹੋਵੇਗਾ। ਸੋ, ਸਾਰੇ ਤੁਹਾਡੇ-ਕਿਸਮ-ਦੇ, ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ? ਤੁਹਾਨੂੰ ਇਸ ਤਰਾਂ ਆਪਣੀ ਪ੍ਰਸਿੱਧੀ ਅਤੇ ਕਿਸਮਤ ਕਿਉਂ ਕਮਾਉਣ ਦੀ ਲੋੜ ਹੈ? ਤੁਸੀਂ ਬਾਹਰ ਜਾ ਕੇ ਆਪਣੇ ਮਜ਼ਬੂਤਅਤੇ ਵੱਡੇ ਸਰੀਰ ਨਾਲ ਕੰਮ ਕਰ ਸਕਦੇ ਹੋ। ਤੁਸੀਂ ਬਾਹਰ ਜਾ ਸਕਦੇ ਹੋ, ਕੰਮ ਕਰ ਸਕਦੇ ਹੋ ਅਤੇ ਬਾਕੀਆਂ ਵਾਂਗ ਇਕ ਇਮਾਨਦਾਰ ਜੀਵਨ ਜੀ ਸਕਦੇ ਹੋ, ਅਤੇ ਆਪਣੇ ਕਰਮ ਸਾਫ਼ ਕਰ ਸਕਦੇ ਹੋ, ਤੁਹਾਨੂੰ ਸਿਖਾਉਣ ਲਈ ਇੱਕ ਅਸਲੀ ਗੁਰੂ ਲੱਭ ਸਕਦੇ। ਤੁਹਾਨੂੰ ਲੋਕਾਂ ਨੂੰ ਧੋਖਾ ਕਿਉਂ ਦੇਣਾ ਪੈਂਦਾ ਹੈ? ਕਾਹਦੇ ਲਈ?ਮੇਰੇ ਪ੍ਰਮਾਤਮਾ, ਸਾਰੇ ਇਥੋਂ ਤਕ ਆਦਮੀਂ ਹੀ ਹਨ। ਮੈਂ ਕਿਸੇ ਵੀ ਔਰਤ ਨੂੰ ਆਪਣੇ ਮੁਕਾਬਲੇ ਵਿੱਚ ਬਾਹਰ ਆ ਕੇ ਆਪਣੇ ਆਪ ਨੂੰ ਬੁੱਧ ਹੋਣ ਦਾ ਦਾਅਵਾ ਕਰਦੇ ਨਹੀਂ ਦੇਖਿਆ। ਸਿਰਫ਼ ਆਦਮੀਂ। ਮੈਨੂੰ ਲੱਗਦਾ ਹੈ ਕਿ ਔਰਤਾਂ ਜ਼ਿਆਦਾ ਸਿਆਣੀਆਂ ਹੁੰਦੀਆਂ ਹਨ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਸਿਆਣੀਆਂ ਹੁੰਦੀਆਂ ਹਨ। ਸ਼ਾਇਦ ਉਹ ਸਹੀ ਹੈ। ਤੁਸੀਂ ਸਾਰੇ, ਯੂ-ਟਰਨ ਕਰੋ। ਹੁਣੇ! ਇਸ ਤੋਂ ਪਹਿਲਾਂ ਕਿ ਤੁਸੀਂ ਨਰਕ ਵਿੱਚ ਜਾਓ ਅਤੇ ਜਲਦੀ ਤੋਬਾ ਨਾ ਕਰ ਸਕੋ। ਜਦੋਂ ਤੁਸੀਂ ਉਸ ਨਰਕ ਵਿੱਚ ਜਾਂਦੇ ਹੋ, ਤਾਂ ਤੁਸੀਂ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ। ਬੋਧੀ ਸੂਤਰ ਵਿੱਚ, ਇਹ ਇਸ ਤਰਾਂ ਦੱਸਿਆ ਗਿਆ ਹੈ। ਜੇਕਰ ਤੁਸੀਂ ਨਹੀਂ ਹੋ, ਤਾਂ ਤੁਹਾਨੂੰ ਕਦੇ ਵੀ ਇੱਕ ਸੰਤ ਜਾਂ ਬੁੱਧ ਹੋਣ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ, ਕਿਉਂਕਿ ਤੁਸੀਂ ਕਿਸੇ ਦੀ ਮਦਦ ਕਰਨ ਲਈ ਕੁਝ ਵੀ ਸਹੀ ਨਹੀਂ ਕਰਦੇ। ਤੁਸੀਂ ਬਸ ਗਲਤ ਧਰਮ ਦੀ ਗੱਲ ਕਰਦੇ ਹੋ ਜਾਂ ਉਨਾਂ ਨੂੰ ਕੁਝ ਹਰਕਤਾਂ ਸਿਖਾਉਂਦੇ ਹੋ, ਕਿਗੋਂਗ ਜਾਂ ਜੋ ਵੀ।ਮੈਂ ਕੁਝ ਕਿਗੋਂਗ ਲੋਕਾਂ ਨੂੰ ਜਾਣਦੀ ਹਾਂ, ਮੇਰੇ ਭਿਕਸ਼ੂ ਪੈਰੋਕਾਰਾਂ ਵਿਚੋਂ ਇੱਕ, ਉਹ ਕਿਗੋਂਗ ਦਾ ਇੱਕ ਬਹੁਤ ਮਹਾਨ ਵਿਅਕਤੀ ਹੈ, ਕਿਉਂਕਿ ਉਸਨੇ ਕਈ ਸਾਲ ਪਹਿਲਾਂ ਮੇਰੇ ਸਾਹਮਣੇ ਇਸਦਾ ਪ੍ਰਦਰਸ਼ਨ ਕੀਤਾ ਸੀ। ਉਹ ਅਜੇ ਵੀ ਜ਼ਿੰਦਾ ਹੈ। ਜਦੋਂ ਸਾਡਾ ਇੱਕ ਇਕੱਠ ਸੀ ਅਤੇ ਕੁਝ ਭਿਕਸ਼ੂ ਬਾਹਰ ਆਏ ਅਤੇ ਦਿਖਾ ਰਹੇ ਸਨ ਕਿ ਉਹ ਕੀ ਕਰ ਸਕਦੇ ਹਨ, ਤਾਂ ਉਹੀ ਇੱਕ ਸੀ। ਉਹ ਅਜੇ ਵੀ ਜ਼ਿੰਦਾ ਹੈ ਅਤੇ ਮੇਰੀ ਲੈਂਪ ਫੈਕਟਰੀ ਵਿੱਚ ਕੰਮ ਕਰ ਰਿਹਾ ਹੈ। ਲੋਕਾਂ ਨੇ ਇੱਕ ਵੱਡਾ ਬਰਛਾ ਵਰਤਿਆ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਅਜੇ ਵੀ ਕਿਤੇ ਨਾ ਕਿਤੇ, ਦਹਾਕੇ ਪਹਿਲਾਂ ਦੀ ਵੀਡੀਓ ਹੈ, ਜਾਂ ਸ਼ਾਇਦ ਉਸਦੇ ਗਲੇ ਵਿੱਚ ਲੋਹੇ ਦੀ ਇੱਕ ਲੰਬੀ ਰਾਡ ਪਾਈ ਗਈ, ਜਿੱਥੇ ਇਹ ਸੰਵੇਦਨਸ਼ੀਲ ਖੇਤਰ ਹੈ, ਗਲੇ ਦੀ ਸ਼ੁਰੂਆਤ, ਛਾਤੀ ਦੇ ਨਾਲ। ਉਨ੍ਹਾਂ ਨੇ ਇਸਨੂੰ ਉੱਥੇ ਰੱਖ ਦਿੱਤਾ ਅਤੇ ਧੱਕਾ ਦੇ ਦਿੱਤਾ। ਇਹ ਕਦੇ ਅੰਦਰ ਨਹੀਂ ਆਇਆ। ਇਹ ਕਦੇ ਵੀ ਉਸਦੇ ਗਲੇ ਵਿੱਚੋਂ ਨਹੀਂ ਲੰਘਿਆ, ਕਿਉਂਕਿ ਨਹੀਂ ਤਾਂ ਉਹ ਮਰ ਜਾਂਦਾ। ਉਹ ਇਸ ਵੇਲੇ ਜ਼ਿੰਦਾ ਨਹੀਂ ਰਹਿ ਸਕਦਾ। ਅਤੇ ਉਹ ਕਈ ਦਹਾਕਿਆਂ ਤੋਂ ਮੇਰਾ ਅਨੁਸਰਨ ਕਰ ਰਿਹਾ ਹੈ, ਬਿਲਕੁਲ ਵਫ਼ਾਦਾਰ, ਬਿਲਕੁਲ ਇਕ ਚੰਗਾ ਇਨਸਾਨ, ਇੰਨਾ ਪਵਿੱਤਰ। ਮੈਂ ਤੁਹਾਨੂੰ ਇਹ ਨਹੀਂ ਦੱਸਣਾ ਚਾਹੁੰਦੀ ਕਿ ਉਹ ਹੁਣ ਕਿਸ ਪੱਧਰ 'ਤੇ ਹੈ, ਪਰ ਉੱਚਾ ਹੈ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਉਸਨੂੰ ਬਰਬਾਦ ਕਰੋ ਅਤੇ ਆ ਕੇ ਉਸਦੇ ਹੰਕਾਰ ਨੂੰ ਉੱਪਰ ਉਡਾਓ ਜਾਂ ਕਿਸੇ ਵੀ ਤਰੀਕੇ ਨਾਲ ਉਸਨੂੰ ਬਰਬਾਦ ਕਰੋ। ਮੈਂ ਤੁਹਾਨੂੰ ਇਹ ਦੱਸ ਰਹੀ ਹਾਂ। ਆਮ ਤੌਰ 'ਤੇ, ਅਸੀਂ ਇਹ ਨਹੀਂ ਚਾਹੁੰਦੇ, ਪਰ ਇਹ ਤੁਹਾਨੂੰ ਸਿਰਫ਼ ਇੱਕ ਉਦਾਹਰਣ ਲਈ ਦੱਸ ਰਹੀ ਹਾਂ। ਇਹ ਬਿਲਕੁਲ ਕੁਝ ਵੀ ਨਹੀਂ ਹੈ।ਅਤੇ ਜਦੋਂ ਮੈਂ ਭਿਕਸ਼ੂਆਂ ਵਿੱਚੋਂ ਇੱਕ ਦੇ ਨਾਲ ਰਹਿ ਰਹੀ ਸੀ ਇਕਠੇ ਉਸਦੇ ਦੇ ਆਪਣੇ ਚਾਰ ਪੈਰੋਕਾਰਾਂ ਦੇ ਨਾਲ, ਉਹ ਭਿਕਸ਼ੂ [...] ਨੇ ਵੀ ਆਪਣੇ ਪੈਰੋਕਾਰਾਂ ਨੂੰ ਕਿਗੋਂਗ ਐਨ ਆਪਣੇ ਮੰਦਰ ਵਿੱਚ ਹੀ ਸਿਖਾਇਆ। ਮੈਂ ਕੁਝ ਸਮੇਂ ਲਈ ਉੱਥੇ ਸੀ, ਕਿਉਂਕਿ ਜਦੋਂ ਮੈਂ ਪਹਿਲੀ ਵਾਰ ਤਾਈਵਾਨ (ਫਾਰਮੋਸਾ) ਆਈ ਸੀ, ਤਾਂ ਬੋਧੀ ਐਸੋਸੀਏਸ਼ਨ ਨੇ ਮੈਨੂੰ ਉੱਥੇ ਭੇਜਿਆ। ਉਹ ਪਹਿਲਾਂ ਹੀ ਸੰਸਾਰ ਛੱਡ ਚੁੱਕਾ ਹੈ। ਉਸਦੀ ਆਤਮਾ ਨੂੰ ਅਸੀਸ ਦਿਓ। ਮੈਨੂੰ ਉਸਦੀ ਮੌਤ ਤੋਂ ਬਾਅਦ ਉਸਨੂੰ ਚੌਥੇ ਪੱਧਰ 'ਤੇ ਲਿਆਉਣ ਵਿੱਚ ਉਸਦੀ ਮਦਦ ਕਰਨੀ ਪਈ, ਕਿਉਂਕਿ ਨਹੀਂ ਤਾਂ, ਜੇ ਉਹ ਤਿੰਨਾਂ ਲੋਕਾਂ (ਸੰਸਾਰਾਂ) ਵਿੱਚ ਰਹਿੰਦਾ ਹੈ, ਤਾਂ ਉਹ ਹਮੇਸ਼ਾ ਲਈ ਮੁਕਤ ਨਹੀਂ ਹੋਵੇਗਾ, ਪਰ ਹੁਣ ਉਹ ਹੈ। ਕਿਉਂਕਿ ਉਹ ਦਿਆਲੂ ਸੀ। ਉਸਨੇ ਮੈਨੂੰ ਆਪਣੇ ਮੰਦਰ ਵਿੱਚ ਸਵੀਕਾਰ ਕੀਤਾ, ਸੋ ਮੈਨੂੰ ਉਸਦੇ ਲਈ ਕੁਝ ਕਰਨਾ ਪਿਆ। ਪਰ ਉਸਨੂੰ ਚੌਥੇ ਪੱਧਰ ਤੱਕ ਲਿਆਉਣ ਵਿੱਚ ਕੁਝ ਸਮਾਂ ਲੱਗਿਆ, ਕਿਉਂਕਿ ਉਹ ਮੇਰਾ ਪੈਰੋਕਾਰ ਨਹੀਂ ਹੈ। ਉਸਨੂੰ ਮੇਰੇ ਤੇ ਵਿਸ਼ਵਾਸ ਨਹੀਂ ਸੀ। ਸੋ ਮੈਂ ਉਨ੍ਹਾਂ ਨੂੰ ਦੋਸ਼ ਨਹੀਂ ਦਿੰਦੀ ।ਬਸ ਬਹੁਤ ਸਾਰੇ ਅਗਿਆਨੀ ਲੋਕ ਹਨ, ਜਿਨ੍ਹਾਂ ਵਿੱਚ ਭਿਕਸ਼ੂ ਅਤੇ ਸਾਧਵੀਆਂ, ਅਤੇ ਪੁਜਾਰੀ ਸ਼ਾਮਲ ਹਨ। ਉਥੇ ਹਰ ਤਰ੍ਹਾਂ ਦੇ ਹੁੰਦੇ ਹਨ। ਜ਼ਿਆਦਾਤਰ ਭਿਕਸ਼ੂ ਅਤੇ ਸਾਧਵੀਆਂ ਨੂੰ ਸਾਰੀ ਉਮਰ ਇੱਕ ਬਹੁਤ ਲੰਮਾ, ਲੰਮਾ ਸਮਾਂ ਲੱਗਦਾ ਹੈ, ਅਤੇ ਉਹ ਤਿੰਨਾਂ ਲੋਕਾਂ (ਸੰਸਾਰਾਂ) ਤੋਂ ਬਾਹਰ ਵੀ ਨਹੀਂ ਨਿਕਲਦੇ। ਕਿਉਂਕਿ ਉਹਨਾਂ ਕੋਲ ਇਸ ਤਰਾਂ ਦੀ ਚਾਬੀ ਨਹੀਂ ਹੈ ਜੋ ਉਹਨਾਂ ਦੀ ਅਸਲ ਸਮਰੱਥਾ, ਮਹਾਨ ਸਵੈ ਨੂੰ ਅੰਦਰੋਂ ਅਤੇ ਸਰੀਰ ਦੇ ਅੰਦਰ ਬੰਦ ਕਰਕੇ ਅਤੇ ਕਈ ਹੋਰ ਸਰੀਰਾਂ ਨੂੰ ਖੋਲ੍ਹ ਸਕੇ। ਉਦਾਹਰਣ ਵਜੋਂ, ਪੰਜ ਮੰਡਲਾਂ ਦੇ ਅੰਦਰ, ਜੋ ਕਿ ਧਰਤੀ ਦੇ ਸਭ ਤੋਂ ਨੇੜੇ ਹਨ, ਜੇਕਰ ਉਹ ਵਿਅਕਤੀ ਐਸਟਰਲ, ਸੂਖਮ ਪੱਧਰ 'ਤੇ ਹੈ, ਤਾਂ ਉਸ ਕੋਲ ਸਰੀਰ ਦੀਆਂ ਦੋ ਪਰਤਾਂ ਹਨ ਜੋ ਉਸਦੀ ਆਤਮਾ ਨੂੰ ਆਜ਼ਾਦ ਹੋਣ ਤੋਂ ਰੋਕਦੀਆਂ ਹਨ। ਅਤੇ ਜੇਕਰ ਉਹ ਖੁਸ਼ਕਿਸਮਤ ਹੈ ਕਿ ਉਹ ਉੱਚਾ ਹੈ, ਜਿਵੇਂ ਦੂਜੇ ਪੱਧਰ ਤੇ, ਤਾਂ ਉਸ ਕੋਲ ਅਜੇ ਵੀ ਤਿੰਨ ਅਤੇ ਹੋਰ ਸਰੀਰ ਹਨ ਜੋ ਆਤਮਾ ਨੂੰ ਢੱਕਦੇ ਹਨ, ਉਥੇ ਹੋਰ ਵੀ ਉੱਚ ਪੱਧਰ ਹਨ, ਮੈਂ ਉਨ੍ਹਾਂ ਬਾਰੇ ਪਹਿਲਾਂ ਗੱਲ ਕੀਤੀ ਸੀ, ਜਿੱਥੋਂ ਉਹ ਬਾਹਰ ਨਹੀਂ ਨਿਕਲ ਸਕਦਾ। ਜਦੋਂ ਤੱਕ ਉਥੇ ਕੋਈ ਅਜਿਹਾ ਇੱਕ ਗੁਰੂ ਨਾ ਹੋਵੇ ਜਿਸ ਕੋਲ ਅਸਲ ਸ਼ਕਤੀ ਹੋਵੇ ਬੁੱਧੀ ਦਾ ਦਰਵਾਜ਼ਾ ਖੋਲ੍ਹਣ ਲਈ ਉਸ ਲਈ ਬੁੱਧੀ ਦੀ ਅੱਖ ਖੋਲ੍ਹਣ ਲਈ, ਅਤੇ ਉਹ ਅਸਲੀ ਆਪੇ ਨੂੰ, ਅਸਲ ਸਵੈ ਨੂੰ ਪਛਾਣ ਸਕੇ। ਨਹੀਂ ਤਾਂ, ਉਹ ਪੂਰੀ ਜ਼ਿੰਦਗੀ ਤਕ ਅਭਿਆਸ ਕਰ ਸਕਦਾ ਹੈ, ਅਤੇ ਵੱਧ ਤੋਂ ਵੱਧ ਤੀਜੇ ਪੱਧਰ ਦੇ ਸਿਖਰ 'ਤੇ ਜਾ ਸਕਦਾ ਹੈ। ਪਰ ਫਿਰ ਵੀ ਵਾਪਸ ਆਉਣਾ ਪਵੇਗਾ, ਕਿਉਂਕਿ ਇਹ ਅਜੇ ਵੀ ਤਿੰਨਾਂ ਲੋਕਾਂ (ਸੰਸਾਰਾਂ) ਵਿੱਚ ਹੈ।ਅਮਿਤਾਭ ਬੁੱਧ ਦਾ ਸੰਸਾਰ ਵੀ ਪਹਿਲਾਂ ਹੀ ਤਿੰਨਾਂ ਲੋਕਾ ਤੋਂ ਉੱਪਰ ਹੈ। ਪਰ ਵਿਅਕਤੀਆਂ ਵਿਚੋਂ ਇੱਕ, ਮੈਨੂੰ ਲੱਗਦਾ ਹੈ, ਕੁਆਨ ਜਿੰਗ ਨਾਮ ਦਾ ਭਿਕਸ਼ੂ, ਉਹ 600 ਸਾਲ ਪਹਿਲਾਂ ਹੀ ਆਪਣੇ ਗੁਰੂ ਨਾਲ ਉੱਥੇ ਸੀ। ਪਰ ਫਿਰ, ਕਿਸੇ ਤਰ੍ਹਾਂ ਉਹ ਮਦਦ ਕਰਨ ਲਈ ਦੁਬਾਰਾ ਸੰਸਾਰ ਵਿੱਚ ਵਾਪਸ ਆਉਣਾ ਚਾਹੁੰਦਾ ਸੀ। ਅਤੇ ਫਿਰ ਉਸਨੂੰ ਬਹੁਤ ਸਾਰੇ ਨਰਕਾਂ ਅਤੇ ਮਨੁੱਖਾਂ ਵਿੱਚੋਂ ਲੰਘਣਾ ਪਿਆ। ਮੈਨੂੰ ਨਹੀਂ ਲੱਗਦਾ ਕਿ ਉਹ ਜਾਨਵਰ-ਲੋਕਾਂ ਵਿੱਚੋਂ ਲੰਘਿਆ ਸੀ। ਹੋ ਸਕਦਾ ਹੈ। ਪਰ ਉਸਨੂੰ ਨਰਕ ਵਿੱਚ ਜਾਣਾ ਪਿਆ ਅਤੇ ਉਸਨੂੰ ਬਾਹਰ ਮੈਦਾਨ ਵਿੱਚ ਦੂਜੇ ਲੋਕਾਂ ਨੂੰ ਮਾਰਨਾ ਪਿਆ, ਜੰਗ ਵਿੱਚ ਵੀ, ਕਿਉਂਕਿ ਉਹ ਪੂਰੀ ਤਰ੍ਹਾਂ ਭੁੱਲ ਗਿਆ ਸੀ ਕਿ ਉਹ ਕੌਣ ਹੈ, ਕਿ ਉਹ ਅਮਿਤਾਭ ਬੁੱਧ ਦੀ ਧਰਤੀ ਤੋਂ ਆਇਆ ਸੀ। ਅਤੇ ਉਹ ਮਹਾਨ ਗੁਰੂ ਦਾ ਇੱਕ ਪੈਰੋਕਾਰ ਹੈ। ਸਤਿਗੁਰੂ ਸੂ ਯੂਨ। ਸਿਰਫ਼ ਆਪਣੇ ਆਖਰੀ ਜੀਵਨ ਕਾਲ ਵਿੱਚ, 600 ਸਾਲਾਂ ਤੱਕ ਸੰਸਾਰ ਵਿੱਚ ਸ਼ਾਇਦ ਉਹ ਸਭ ਕੁਝ ਕਰਨ ਤੋਂ ਬਾਅਦ ਜੋ ਉਸਨੂੰ ਕਰਨਾ ਪਿਆ, ਇੱਕ ਦਿਨ ਉਹ ਬੁੱਧ ਦੀ ਧਰਤੀ ਤੇ ਵਾਪਸ ਆਇਆ ਤਾਂ ਜੋ ਉਸਨੂੰ ਸਭ ਕੁਝ ਯਾਦ ਰਹੇ। ਇਹ ਹੈ ਜਿਸ ਤਰਾਂ ਉਸ ਨੇ ਜਾਣ ਲਿਆ ਸੀ ਕਿ ਉਹ ਅਮਿਤਾਭ ਬੁੱਧ ਦੀ ਧਰਤੀ ਤੋਂ ਸੀ। ਅਤੇ ਫਿਰ ਉਸਨੇ ਇਸ ਸਭ ਬਾਰੇ ਇੱਕ ਕਿਤਾਬ ਲਿਖੀ। ਇੱਕ ਦਿਨ ਵਿੱਚ, ਉਸਨੇ ਬਹੁਤ ਸਾਰੀਆਂ ਚੀਜ਼ਾਂ ਦਾ ਅਨੁਭਵ ਕੀਤਾ। ਪਰ ਅਮਿਤਾਭ ਬੁੱਧ ਦੀ ਧਰਤੀ 'ਤੇ ਇੱਕ ਦਿਨ ਇਥੇ ਧਰਤੀ 'ਤੇ ਕਈ ਦਿਨਾਂ ਦੇ ਬਰਾਬਰ ਹੈ।Photo Caption: ਵੱਡਾ ਹੋਵੇ ਜਾਂ ਛੋਟਾ, ਸਭ ਨੂੰ ਉਚਾ-ਲੰਬਾ ਹੋਣਾ ਚਾਹੀਦਾ ਹੈ